ਮੰਤਰੀ ਮੁੰਡੀਆਂ ਤੇ ਗੁਰਪ੍ਰੀਤ ਜੀਪੀ ਨੇ ਲੋਕਾਂ ਨੂੰ ਝਾੜੂ ਉੱਤੇ ਮੋਹਰਾਂ ਲਗਾ ਕੇ ਵੱਡੀ ਲੀਡ ਨਾਲ ਜਿਤਾਉਣ ਦੀ ਕੀਤੀ ਅਪੀਲ
ਆਪ ਪੰਜਾਬ ਦੀਆਂ ਸਾਰੀਆਂ ਸੀਟਾਂ ਵੱਡੀ ਲੀਡ ਤੇ ਸ਼ਾਨ ਨਾਲ ਜਿੱਤੇਗੀ : ਮੁੰਡੀਆਂ
ਲੁਧਿਆਣਾ 12 ਦਸੰਬਰ (ਸੁਰਿੰਦਰ ਸ਼ਿੰਦਾ, ਲਵਪ੍ਰੀਤ ਸਿੰਘ ਲੱਲ ਕਲਾਂ) ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅੱਜ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਵੱਲੋਂ ਜਿਲ੍ਹਾ ਪ੍ਰੀਸ਼ਦ ਜੋਨ ਮੱਤੇਵਾੜਾ ਤੋਂ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਉੱਭੀ, ਦਰਸ਼ਨ ਸਿੰਘ ਮਾਹਲਾ, ਅਰਸ਼ਦੀਪ ਸਿੰਘ, ਪਲਵਿੰਦਰ ਸਿੰਘ ਗਰੇਵਾਲ, ਪ੍ਰਕਾਸ਼ ਸਿੰਘ ਢੋਲਨਵਾਲ, ਰਮਨਪ੍ਰੀਤ ਕੌਰ ਮਾਂਗਟ, ਸੁਖਜੀਤ ਕੌਰ, ਪਰਮਿੰਦਰ ਕੌਰ ਗਿੱਲ, ਚਰਨਜੀਤ ਕੌਰ, ਸੁਰਜੀਤ ਸਿੰਘ ਨੂੰ ਜਿਤਾਉਣ ਲਈ ਖਾਸੀ ਦਾਣਾ ਮੰਡੀ ਵਿੱਚ ਆਯੋਜਿਤ ਵਿਸ਼ਾਲ ਰੈਲੀ ਵਿੱਚ ਪੁੱਜੇ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ ਮੁੰਡੀਆਂ ਨੇ ਕਿਹਾ ਕਿ ਪਰਮਾਤਮਾ ਦੀ ਕ੍ਰਿਪਾ ਅਤੇ ਤੁਹਾਡੇ ਅਸ਼ੀਰਵਾਦ ਮੈਨੂੰ ਜਿੱਤ ਮਿਲੀ ਸੀ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਹੁਣ ਸੰਗਤ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਾਂ। ਅੱਜ ਸਾਡੀ ਪੂਰੀ ਟੀਮ ਸੇਵਾ ਕਰ ਰਹੀ ਹੈ। ਸ੍ਰ ਮੁੰਡੀਆਂ ਨੇ ਮਾਨ ਸਰਕਾਰ ਦੀ ਕਾਰਗੁਜਾਰੀ ਦੀ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਕੰਮ ਇੱਕ ਵਿਧਾਇਕ ਇੱਕ ਪੈਨਸ਼ਨ ਦੇਣ ਦਾ ਵੱਡਾ ਫੈਸਲਾ ਲਿਆ। ਇਸ ਨਾਲ ਕਈ ਕਈ ਪੈਨਸ਼ਨਾਂ ਖਾਣ ਵਾਲਿਆਂ ਦੀ ਪੈਨਸ਼ਨਾਂ ਬੰਦ ਹੋਈਆਂ। ਇੱਕੋ ਪਰਿਵਾਰ ਦੇ ਸਿਆਸਤ ਉੱਤੇ ਕੀਤੇ ਕਬਜੇ ਨੂੰ ਤੋੜਦਿਆਂ ਮੇਰੇ ਵਰਗੇ ਆਮ ਘਰਾ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਕੰਮ ਕਰਨ ਦਾ ਮੌਕਾ ਦਿੱਤਾ। ਬਿਨ੍ਹਾਂ ਕਿਸੇ ਸ਼ਰਤ ਤੋਂ ਹਰ ਘਰ ਦਾ ਬਿਜਲੀ ਦਾ ਬਿੱਲ ਮੁਆਫ ਕੀਤਾ ਗਿਆ ਤੇ ਜਿਸਦੀ ਬਦੌਲਤ ਲੋਕਾਂ ਦੇ ਲੱਖਾਂ ਕਰੋੜਾਂ ਰੁਪਏ ਬਚ ਰਹੇ ਹਨ। ਕਿਸਾਨ ਭਰਾਵਾਂ ਨੂੰ ਮੁਫ਼ਤ ਅਤੇ ਪੂਰੀ ਬਿਜਲੀ ਉਹ ਵੀ ਦਿਨ ਦੇ ਵਿੱਚ ਦਿੱਤੀ। ਹਜ਼ਾਰਾਂ ਲੱਖਾਂ ਰੁਪਏ ਦਾ ਕਿਸਾਨਾਂ ਦਾ ਡੀਜ਼ਲ ਦਾ ਬਚਾਇਆ। ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ। ਉਨ੍ਹਾਂ ਦੀਆਂ ਫ਼ਸਲਾਂ ਦੀ ਤੁਰੰਤ ਅਦਾਇਗੀ ਵੀ ਕੀਤੀ ਹੈ। ਸਾਡੀ ਸਰਕਾਰ ਨੇ ਵਧੀਆਂ ਸਕੂਲ ਬਣਾਏ ਗਏ ਜ਼ੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹਨ। ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਦਿੱਲੀ ਚ ਸਕੂਲਾਂ ਦਾ ਰੋਲ ਮਾਡਲ ਕਾਇਮ ਕੀਤਾ। 56 ਹਜਾਰ ਸਰਕਾਰੀ ਨੌਕਰੀਆਂ ਮੈਰਿਟ ਦੇ ਅਧਾਰ ਉੱਤੇ ਬਿਨ੍ਹਾਂ ਕਿਸੇ ਤੋਂ ਪੈਸਾ ਲਿਆ ਦਿੱਤੀਆਂ। ਕਰੋੜਾਂ ਰੁਪਏ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਲਈ ਪਿੰਡਾਂ ਦੇ ਖੇਡ ਗਰਾਊਂਡ ਨੂੰ ਸੋਹਣੇ ਬਣਾਉਣ ਵਾਸਤੇ ਦਿੱਤੇ। ਮਾਨ ਸਰਕਾਰ ਨੇ ਬਿਨ੍ਹਾਂ ਕਿਸੇ ਵਿਤਕਰੇ ਦੇ ਹਰ ਪਿੰਡ ਨੂੰ ਦੂਜੀਆਂ ਸਾਬਕਾ ਸਰਕਾਰਾਂ ਦੇ ਮੁਕਾਬਲੇ ਵੱਡੀਆਂ ਗ੍ਰਾਂਟਾਂ ਦਿੱਤੀਆਂ। ਵਿਰੋਧੀ ਕਹਿੰਦੇ ਆਪ ਸਰਕਾਰ ਨੇ ਕੁਝ ਨਹੀਂ ਕੀਤਾ ਜਦਕਿ ਪੂਰੇ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਾ ਦਿੱਤਾ ਗਿਆ। ਹਲਕਾ ਸਾਹਨੇਵਾਲ ਦੀਆਂ ਬਹੁਤ ਸਾਰੀਆਂ ਸੜਕਾਂ ਬਣ ਚੁੱਕੀਆਂ ਹਨ ਅਤੇ 110 ਸੜਕਾਂ ਵੀ ਜਲਦ ਬਣਨ ਜਾ ਰਹੀਆਂ ਹਨ। ਚਾਰ ਮਹੀਨੇ ਦੇ ਅੰਦਰ ਸਾਰੀਆਂ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ। ਅਕਾਲੀਆਂ ਉੱਤੇ ਬਿਨ੍ਹਾਂ ਨਾਮ ਲਈ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਵਿਰੋਧੀ ਕਹਿੰਦੇ ਸਾਡੀ ਸਰਕਾਰ ਆ ਰਹੀ ਹੈ ਤੇ ਮੈਂ ਧੰਨਵਾਦ ਕਰਦਾ ਮਾਣਯੋਗ ਹਾਈ ਕੋਰਟ ਦਾ ਜਿੰਨ੍ਹਾ ਮਜੀਠੀਆ ਦੇ ਮਾਮਲੇ ਚ ਦਲੀਲਾਂ ਰੱਦ ਕਰਕੇ ਇਹ ਸਾਫ ਕਰ ਦਿੱਤਾ ਕਿ ਏਨ੍ਹਾ ਨੇ ਆਪਣੀਆਂ ਸਰਕਾਰਾਂ 'ਚ ਕਿਹੜੇ ਗੁੱਲ ਗਿਲਾਏ ਹਨ। ਸਾਨੂੰ ਚੋਰ ਆਖਣ ਵਾਲਿਆਂ ਨੇ ਖੁਦ ਪੰਜਾਬ ਨੂੰ ਲੁੱਟਿਆ ਹੈ। ਕਾਂਗਰਸ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਗੂ ਬੀਬੀ ਸਿੱਧੂ ਨੇ ਸਾਰਾ ਕਾਲਾ ਚਿੱਠਾ ਖੋਲ ਦਿੱਤਾ ਕਿ ਕਰੋੜਾ ਰੁਪਏ ਦੇ ਕੇ ਕਾਂਗਰਸ ਵਿੱਚ ਕਿਵੇਂ ਮੁੱਖ ਮੰਤਰੀ ਅਤੇ ਮੰਤਰੀ ਬਣਿਆ ਜਾਂਦਾ। ਜਿਹੜੇ ਇਸ ਤਰਾਂ ਪੈਸੇ ਦੇਕੇ ਮੁੱਖ ਮੰਤਰੀ ਅਤੇ ਮੰਤਰੀ ਬਣਨਗੇ ਉਹ ਪੰਜਾਬ ਦਾ ਭਲਾ ਕਿਵੇਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਲੋਕਾਂ ਦਾ ਪੈਸਾ ਖਾਣਾ ਜਾਹਿਰ ਖਾਣ ਦੇ ਬਰਾਬਰ ਹੈ। ਸਾਡੇ ਵੱਲੋਂ ਬਿਨ੍ਹਾਂ ਕਿਸੇ ਤੋਂ ਪੰਜੀ ਲਏ ਕੰਮ ਕਰਵਾਏ ਜਾ ਰਹੇ ਹਨ। ਮਾਨ ਸਰਕਾਰ ਵੱਲੋਂ ਸਾਰੀਆਂ ਦਿੱਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਇੱਕੋ ਇੱਕ ਰਹਿੰਦੀ ਗਰੰਟੀ ਅਪ੍ਰੈਲ ਮਹੀਨੇ ਵਿੱਚ ਲਾਗੂ ਕਰਕੇ ਮਹਿਲਾਵਾਂ ਨੂੰ 1000 ਦੀ ਜਗ੍ਹਾ 1100 ਸੌ ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਸ੍ਰ ਮੁੰਡੀਆਂ ਨੇ ਅਖੀਰ ਵਿੱਚ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਲਈ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੈਂ ਜਿੱਤੇ ਹੋਏ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਨਾਲ ਲੈਕੇ ਮੁੱਖ ਮੰਤਰੀ ਕੋਲ ਜਾਵਾਂਗਾ ਅਤੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਲਿਆ ਕੇ ਦੇਵਾਂਗਾ। ਸ੍ਰ ਮੁੰਡੀਆਂ ਨੇ ਕਿਹਾ ਕਿ ਅੱਜ ਮੈਂ ਕੋਈ ਐਲਾਨ ਨਹੀਂ ਕਰ ਸਕਦਾ ਪਰ 18 ਤਾਰੀਖ ਤੋਂ ਬਾਅਦ ਬੱਸ ਕਰਕੇ ਦਿਖਾਵਾਂਗਾ। ਸ੍ਰ ਮੁੰਡੀਆਂ ਨੇ ਕਿਹਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਸਿਸਟਮ ਬਦਲਣਾ ਜ਼ੋ ਬਦਲ ਦਿੱਤਾ ਗਿਆ ਹੈ। ਅੱਜ ਦੇ ਸਮਾਗਮ ਨੂੰ ਵੀ ਵਿਰੋਧੀ ਦੇਖ ਰਹੇ ਹਨ ਜਿਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਹਲਕਾ ਸਾਹਨੇਵਾਲ ਚ ਫੇਰ ਝਾੜੂ ਸਫਾਈ ਕਰਨ ਲਈ ਤਿਆਰੀ ਕਰ ਚੁੱਕਾ ਹੈ ਅਤੇ 14 ਦਸੰਬਰ ਨੂੰ ਇਹ ਸਫਾਈ ਪੂਰੇ ਜੋਸ਼ ਨਾਲ ਕਰ ਦਿਓ। ਵਿਸ਼ੇਸ਼ ਤੌਰ ਤੇ ਪੁੱਜੇ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ, ਚੈਅਰਮੈਨ ਜੋਰਾਵਰ ਸਿੰਘ, ਚੈਅਰਮੈਨ ਪ੍ਰਦੀਪ ਸਿੰਘ ਖਾਲਸਾ, ਚੇਅਰਮੈਨ ਹੇਮਰਾਜ ਰਾਜੀ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਝਾੜੂ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ। ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਦੇ ਪੁੱਤਰ ਦਵਿੰਦਰ ਸਿੰਘ ਯੂ ਐਸ ਏ ਅਤੇ ਕਰਮਜੀਤ ਸਿੰਘ ਗਰੇਵਾਲ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਦਿਓ ਤੁਹਾਡਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਸਾਹਨੇਵਾਲ ਦੇ ਆਗੂ ਵਰਕਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।





No comments
Post a Comment